ਪ੍ਰੋਡਕਟਸ
  1. ਟਰਾਂਸਲੇਸ਼ਨ ਪਲੇਟਫਾਰਮ
  2. ਵਰਡ ਲੈਵਲ ਸਪੈੱਲ ਚੈਕਰ
  3. ਲਿਪੀਅੰਤਰਣ ਟੂਲ
  4. ਟਾਇਪਿੰਗ ਪੈਡ
  5. ਪ੍ਰਾਪ੍ਰਾਈਟਰੀ ਫਾਂਟ ਕਨਵਰਟਰ
  6. ਈਬੀਐਸ ਵੈਬ ਪੇਜ ਟ੍ਰਾਂਸਲਿਟਰੇਟਰ

ਟਰਾਂਸਲੇਸ਼ਨ ਪਲੇਟਫਾਰਮ

ਟਰਾਂਸਲੇਸ਼ਨ ਪਲੇਟਫਾਰਮ 'ਚ ਟ੍ਰਾਂਸਲੇਸ਼ਨ ਇੰਜਣ ਅਤੇ ਟ੍ਰਾਂਸਲੇਸ਼ਨ ਵਰਕ ਬੈਂਚ ਸ਼ਾਮਲ ਹੈ।


ਇਹ ਟ੍ਰਾਂਸਲੇਸ਼ਨ ਇੰਜਣ ਭਾਰਤ ਸਰਕਾਰ ਦੀ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਦੇ ਟੀ.ਡੀ.ਆਈ.ਐਲ. ਦੁਆਰਾ ਫੰਡਡ ਆਈ.ਆਈ.ਟੀ. ਹੈਦਰਾਬਾਦ ਦੀ ਅਗਵਾਈ 'ਚ ਭਾਰਤ ਦੇ 13 ਪ੍ਰਮੁੱਖ ਸਿੱਖਿਆ ਅਦਾਰਿਆਂ ਦੇ ਇੱਕ ਕੰਸਾਰਸ਼ੀਅਮ ਦੁਆਰਾ ਦੋ-ਦਿਸ਼ਾਵੀ ਇੰਡੀਅਨ ਲੈਂਗਵੇਗ ਮਸ਼ੀਨ ਟ੍ਰਾਂਸਲੇਸ਼ਨ ਸਿਸਟਮ 'ਤੇ ਕੀਤੀ ਗਈ 20 ਸਾਲਾਂ ਦੀ ਖੋਜ ਦਾ ਨਤੀਜਾ ਹੈ।


ਟ੍ਰਾਂਸਲੇਸ਼ਨ ਵਰਕਬੈਂਚ 'ਚ ਕਈ ਤਰ੍ਹਾਂ ਦੀਆਂ ਲਿੰਗਵਿਸਟਿਕ ਅਤੇ ਵਰਡ ਪ੍ਰੋਸੈਸਿੰਗ ਨਾਲ ਸੰਬੰਧਿਤ ਸਹੂਲਤਾਂ ਟੂਲਸ ਦੇ ਤੌਰ 'ਤੇ ਸ਼ਾਮਲ ਕੀਤੀ ਗਈਆਂ ਹਨ ਜਿਸਦੀ ਸਹਾਇਤਾ ਨਾਲ ਅਨੁਵਾਦਕ ਦੀ ਐਡੀਟਿੰਗ ਤੇਜ਼ੀ ਨਾਲ ਕੀਤੀ ਜਾ ਸਕਦੀ ਹੈ। ਪੂਰੀ ਟ੍ਰਾਂਸਲੇਸ਼ਨ ਪ੍ਰਕਿਰਿਆ ਨੂੰ ਵਧੀਆ ਬਣਾਉਣ ਅਤੇ ਵਿਘਨ ਰਹਿਤ ਅਨੁਵਾਦ ਸੰਬੰਧੀ ਸੇਵਾਵਾਂ ਦੇ ਲਈ ਟ੍ਰਾਂਸਲੇਸ਼ਨ ਪਲੇਟਫਾਰਮ ਨੂੰ ਕਲਾਇੰਟ (ਗਾਹਕ) ਦੇ ਸਿਸਟਮ ਨਾਲ ਵੀ ਜੋੜੇ ਜਾ ਸਕਣ ਦੀ ਸੁਵਿਧਾ ਮੌਜੂਦ ਹੈ।


ਈ-ਭਾਸ਼ਾ ਸੇਤੂ ਦੇ ਟ੍ਰਾਂਸਲੇਸ਼ਨ ਪਲੇਟਫਾਰਮ ਦੀਆਂ ਵਿਸ਼ੇਸ਼ਤਾਵਾਂ


  • • ਇਹ ਇੱਕ ਅਜਿਹਾ ਟ੍ਰਾਂਸਲੇਸ਼ਨ ਮੈਨੇਜਮੈਂਟ ਸਿਸਟਮ ਹੈ ਜਿਸਦੇ ਜਰੀਏ ਪੂਰੀ ਟ੍ਰਾਂਸਲੇਸ਼ਨ ਪ੍ਰਕਿਰਿਆ ਨੂੰ ਅਸਾਨ ਅਤੇ ਵਧੀਆ ਤਰੀਕੇ ਨਾਲ ਅੰਜਾਮ ਦਿੱਤਾ ਜਾਂਦਾ ਹੈ।
  • • ਇਸ ਪਲੇਟਫਾਰਮ ਦੇ ਜਰੀਏ ਕਲਾਇੰਟ ਦੇ ਸਿਸਰਟਮ ਨੂੰ ਜੋੜ ਕੇ ਅਨੁਵਾਦ ਕੀਤਾ ਗਿਆ ਪਾਠ ਸਿੱਧੇ ਕਲਾਇੰਟ ਨੂੰ ਸੌਂਪਿਆ ਜਾ ਸਕਦਾ ਹੈ।
  • • ਟ੍ਰਾਂਸਲੇਸ਼ਨ ਪਲੇਟਫਾਰਮ ਦੇ ਜਰੀਏ ਕੰਟੈਂਟ ਦਾ ਸਹਿਜ ਅਤੇ ਸਹੀ ਅਤੇ ਛਪਣਯੋਗ ਅਨੁਵਾਦ ਮੁਹੱਈਆ ਕਰਵਾਇਆ ਜਾਂਦਾ ਹੈ ਜਿਸਦਾ ਮੁਕਾਬਲਾ ਅਨੁਵਾਦਕਾਂ ਦੁਆਰਾ ਕੀਤੇ ਜਾਣ ਵਾਲੇ ਅਨੁਵਾਦ ਨਾਲ ਕੀਤੀ ਜਾ ਸਕਦੀ ਹੈ।
  • • ਅੱਜ ਦੇ ਸਮੇਂ ਦੇ ਅਨੁਵਾਦ ਦੀ ਵੱਧਦੀ ਜਰੂਰਤਾਂ ਦੀ ਪੂਰਤੀ ਦੇ ਲਈ ਇਹ ਪਲੇਟਫਾਰਮ ਬਹੁਤ ਹੀ ਘੱਟ ਕੀਮਤ 'ਤੇ ਬਿਹਤਰੀਨ ਅਨੁਵਾਦ ਮੁਹੱਈਆ ਕਰਵਾਉਂਦਾ ਹੈ।
  • • ਇਸ ਪਲੇਟਫਾਰਮ ਦੇ ਜਰੀਏ ਤੈਅਸ਼ੁਦ੍ਹਾ ਸਮਾਂ ਸੀਮਾ ਦੇ ਅੰਦਰ ਅਨੁਵਾਦ ਉਪਲਭਧ ਕਰਾਇਆ ਜਾਂਦਾ ਹੈ।

ਸਾਡੇ ਅਨੁਵਾਦ ਮੰਚ (ਟਰਾਂਸਜ਼ਾਇਰ)ਦੇ ਬਾਰੇ ਜਿਆਦਾ ਜਾਣਨ ਦੇ ਲਈ, ਇੱਥੇ ਸਾਡੇ ਅਨੁਵਾਦ ਮੰਚ ਟਿਊਟੋਰਿਅਲ ਦੇਖੋ.

ਵਰਡ ਲੈਵਲ ਸਪੈੱਲ ਚੈਕਰ

ਸ਼ਬਦ-ਜੋੜ (ਸਪੈਲਿੰਗ) 'ਚ ਸੁਧਾਰ ਦੇ ਲਈ ਸੁਝਾਅ ਪ੍ਰਦਾਨ ਕਰਨ ਵਾਲਾ ਈ-ਭਾਸ਼ਾ ਸੇਤੂ ਦੁਆਰਾ ਬਣਾਇਆ ਗਿਆ 'ਵਰਡ ਲੈਵਲ ਸਪੈਲ ਚੈਕਰ' ਇੱਕ ਅਨੋਖਾ ਟੂਲ ਹੈ ਜੋ ਕਿਸੇ ਭਾਸ਼ਾ ਦੇ ਵਿਸ਼ਾਲ ਸ਼ਬਦ ਭੰਡਾਰ 'ਤੇ ਆਧਾਰਿਤ ਹੈ।

ਮੌਜੂਦਾ ਸਮੇਂ 'ਚ ਜਿੱਥੇ ਤੁਸੀਂ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ, ਤੇਲਗੂ ਅਤੇ ਤਮਿਲ ਭਾਸ਼ਾ ਨਾਲ ਸੰਬੰਧਿਤ 'ਵਰਡ ਲੈਵਲ ਸਪੈਲ ਚੈਕਰ' ਦਾ ਲਾਭ ਲੈ ਸਕਦੇ ਹੋ।

ਲਿਪੀਅੰਤਰਣ ਟੂਲ

ਪਹਿਲਾਂ ਕਿਸੇ ਅਣਜਾਣ ਭਾਸ਼ਾ ਦੀ ਲਿਪੀ 'ਚ ਲਿਖਿਆ ਕੋਈ ਪਾਠ ਪੜ੍ਹਨਾ ਅਸੰਭਵ ਲੱਗਦਾ ਸੀ ਪਰ ਹੁਣ ਇਹ ਮੁਮਕਿਨ ਹੈ। ਕਿਉਂਕਿ ਸਾਡੇ ਲਿਪੀਅੰਤਰਣ ਟੂਲ ਦੀ ਮਦਦ ਨਾਲ ਤੁਸੀਂ ਕਿਸੀ ਵੀ ਭਾਸ਼ਾ ਦੀ ਲਿਪੀ 'ਚ ਲਿਖਿਆ ਕੋਈ ਵੀ ਪਾਠ ਆਪਣੀ ਖੇਤਰੀ ਭਾਸ਼ਾ ਦੀ ਲਿਪੀ 'ਚ ਪੜ੍ਹ ਸਕਦੇ ਹੋ। ਫਿਲਹਾਲ, ਸਾਡੇ ਕੋਲ ਹੇਠ ਲਿਖੀਆਂ ਭਾਸ਼ਾਵਾਂ ਦੇ ਲਈ ਲਿਪੀਅੰਤਰਣ ਟੂਲ ਮੌਜੂਦ ਹਨ:


ਹਿੰਦੀ (ਦੇਵਨਾਗਰੀ) ਤੋਂ ਅੰਗਰੇਜ਼ੀ (ਰੋਮਨ)

ਹਿੰਦੀ (ਦੇਵਨਾਗਰੀ) ਤੋਂ ਉਰਦੂ (ਨਸਤਲਿਕ)

ਟਾਇਪਿੰਗ ਪੈਡ

ਜਦੋਂ ਤੁਹਾਨੂੰ ਕਿਸੇ ਭਾਸ਼ਾ ਦੀ ਟਾਈਪਿੰਗ ਨਹੀਂ ਆਉਂਦੀ ਤਾਂ ਉਸ ਭਾਸ਼ਾ 'ਚ ਟਾਈਪ ਕਰਨਾ ਇੱਕ ਬਹੁਤ ਹੀ ਮੁਸ਼ਕਲ ਕੰਮ ਹੁੰਦਾ ਹੈ। ਪਰ ਈ-ਭਾਸ਼ਾ ਸੇਤੂ ਨੇ ਇਸ ਕੰਮ ਨੂੰ ਬੜਾ ਸੌਖਾ ਬਣਾ ਦਿੱਤਾ ਹੈ ਹੁਣ ਤੁਸੀਂ ਸਾਡੀ 'ਬਹੁਭਾਸ਼ੀ ਕੀਬੋਰਡ' ਦੇ ਜਰੀਏ ਆਪਣੀ ਭਾਸ਼ਾ 'ਚ ਟਾਈਪ ਕਰ ਸਕਦੇ ਹੋ। ਇਸ ਸਮੇਂ ਸਾਡੇ ਕੋਲ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ, ਤੇਲਗੂ, ਤਮਿਲ, ਕੰਨੜ ਭਾਸ਼ਾ ਦੇ ਲਈ ਬਹੁਭਾਸ਼ੀ ਕੀਬੋਰਡ ਮੌਜੂਦ ਹਨ।

'ਟਾਈਪਿੰਗ ਪੈਡ' ਦੀ ਵਰਤੋਂ ਕਰਨ ਲਈ ਇੱਥੇ ਕਲਿੱਕ ਕਰੋ।

ਪ੍ਰੋਪ੍ਰਾਇਟਰੀ ਫੋਂਟ ਕਨਵਰਟਰ

ਕੋਈ ਵੀ ਟੈਕਸਟ ਕਿਸ ਤਰ੍ਹਾਂ ਦੇ ਫੋਂਟ 'ਚ ਲਿਖਿਆ ਗਿਆ ਹੈ ਇਹ ਪਾਠਕਾਂ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦਾ ਹੈ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਅਜਿਹਾ ਫੋਂਟ ਚੁਣੋ ਜਿਸ ਨਾਲ ਵਿਸ਼ਾ-ਵਸਤੂ ਸਾਫ ਅਤੇ ਸਪਸ਼ਟ ਦਿਖਣ ਦੇ ਨਾਲ-ਨਾਲ ਪਾਠਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰੇ। ਅਜਿਹੀ ਸਥਿਤੀ 'ਚ ਸਾਡਾ 'ਪ੍ਰੋਪ੍ਰਾਇਟਰੀ ਫੋਂਟ ਕਨਵਰਟਰ' (ਪ੍ਰੋਪ੍ਰਾਇਟਰੀ ਫੋਂਟ ਤੋਂ ਯੂਨਿਕੋਡ 'ਚ) ਤੁਹਾਡੇ ਲਈ ਇੱਕ ਵਧੀਆ ਵਿਕਲਪ ਹੈ ਜਿਸ ਵਿੱਚ ਕਈ ਕਿਸਮ ਦੇ ਫੋਂਟ ਮੌਜੂਦ ਹਨ ਅਤੇ ਤੁਸੀਂ ਆਪਣੀ ਲੋੜ ਅਨੁਸਾਰ ਕੋਈ ਵੀ ਫੋਂਟ ਚੁਣ ਸਕਦੇ ਹੋ। ਇਸ ਸਮੇਂ ਸਾਡੇ ਕੋਲ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ, ਤੇਲਗੂ, ਤਮਿਲ ਅਤੇ ਕੰਨੜ ਦੇ ਲਈ ਫੋਂਟ ਕਨਵਰਟਰ ਮੌਜੂਦ ਹਨ।

ਈ-ਬੀਐਸ ਵੈਬ ਪੇਜ ਟ੍ਰਾਂਸਲੇਟਰ

ਫਾਇਰਫਾਕਸ ਬਰਾਉਜ਼ਰ ਦੇ ਲਈ ਵੈੱਬ ਪੇਜ ਟਰਾਂਸਲਿਟਰੇਟਰ  ਅਤੇ   ਵੈੱਬ ਪੇਜ ਲੋਕਲਾਇਜਰ

1. 'ਫਾਇਰਫਾਕਸ' ਦੇ ਲਈ ਸਾਡੇ ਪਲੱਗਇਨ ਨੂੰ ਡਾਊਨਲੋਡ ਕਰਨ ਦੇ ਲਈ ਸਹੀ ਲਿੰਕ 'ਤੇ ਕਲਿੱਕ ਕਰੋ।

2. ਇਸ ਪਲੱਗਇਨ ਨੂੰ ਇੰਸਟਾਲ ਕਰਨ ਦੇ ਲਈ ਫਾਇਰਫਾਕਸ ਬਰਾਊਜ਼ਰ ਦੇ ਫਾਈਲ ਆਪਸ਼ਨ 'ਚ ਜਾ ਕੇ (Menu>Add-ons>Tools>Install Add-on) Menu ਚੁਣੋ, ਉਸਦੇ ਬਾਅਦ Add-ons 'ਚ ਜਾ ਕੇ Tools ਦੀ ਆਪਸ਼ਨ ਚੁਣੋ ਅਤੇ Install Add-on 'ਤੇ ਕਲਿੱਕ ਕਰੋ ਅਤੇ ਇਸ ਤੋਂ ਬਾਅਦ ਆਪਣੇ ਕੰਪਿਊਟਰ 'ਚ ਡਾਊਨਲੋਡ ਕੀਤੀ ਗਈ '*.xpi' ਫਾਈਲ ਨੂੰ ਇੰਸਟਾਲ ਕਰੋ.

'ਕ੍ਰੋਮ' ਬਰਾਊਂਜਰ ਦੇ ਲਈ ਵੈਬ ਪੇਜ ਟ੍ਰਾਂਸਲਿਟਰੇਟਰ

1. 'ਕ੍ਰੋਮ' ਦੇ ਲਈ ਸਾਡੇ ਪਲੱਗਇਨ ਨੂੰ ਡਾਊਨਲੋਡ ਕਰਨ ਦੇ ਲਈ ਸਹੀ ਲਿੰਕ 'ਤੇ ਕਲਿੱਕ ਕਰੋ।

2. ਇਸ ਪਲੱਗਇਨ ਨੂੰ ਇੰਸਟਾਲ ਕਰਨ ਦੇ ਲਈ ਇਸ ਲਿੰਕ ਨੂੰ ਕਾਪੀ ਕਰ ਲਵੋਂ। "chrome://extensions/" ਅਤੇ ਕ੍ਰੋਮ ਬਰਾਊਜ਼ਰ 'ਚ ਜਾ ਕੇ ਇਸ ਲਿੰਕ ਨੂੰ ਪੋਸਟ ਕਰ ਦੇਵੋ।

ਆਪਣੇ ਕੰਪਿਊਟਰ 'ਤੇ ਡਾਊਨਲੋਡ ਕੀਤੀ ਗਈ '*.CRX' ਫਾਈਲ ਨੂੰ ਡ੍ਰੈਗ ਕਰਕੇ ਐਕਟੈਂਨਸ਼ਨ ਪੇਜ 'ਚ ਡ੍ਰਾਪ ਕਰ ਦੇਵੋ। ਉਸਦੇ ਬਾਅਦ ਤੁਹਾਨੂੰ ਇੱਕ 'ਪੋਪ-ਅੱਪ' ਦਿਖੇਗਾ ਜਿਸ 'ਚ ਐਕਸਟੈਂਨਸ਼ਨ ਨੂੰ ਮਿਲਣ ਵਾਲੀਆਂ ਪਰਮੀਂਸ਼ਨਸ ਦਿਖਣਗੀਆਂ ਅਤੇ ਤੁਹਾਡੇ ਤੋਂ ਇੰਸਟਾਲੇਸ਼ਨ ਲਈ ਪੁਸ਼ਟੀ ਮੰਗੀ ਜਾਵੇਗੀ।

3. ਇੰਸਟਾਲੇਸ਼ਨ ਖਤਮ ਕਰਨ ਦੇ ਲਈ 'ਐਡ' 'ਤੇ ਕਲਿੱਕ ਕਰੋ।