ਮੈਨਜਮੈਂਟ ਟੀਮ

ਈ-ਭਾਸ਼ਾ ਸੇਤੂ ਦੇ ਬਾਰੇ

ਰਾਸ਼ਿਦ ਅਹਿਮਦ

ਡਾਇਰੈਕਟਰ ਅਤੇ ਸੀਈਓ
 

ਰਾਸ਼ਿਦ ਅਹਿਮਦ ਨੇ ਆਈ.ਆਈ.ਆਈ.ਟੀ. ਹੈਦਰਾਬਾਦ ਤੋਂ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ 'ਚ ਐਮਐਸ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਐਮਸੀਏ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਮੌਜੂਦਾ ਸਮੇਂ 'ਚ, ਇਹ ਆਈ.ਆਈ.ਆਈ.ਟੀ. ਹੈਦਰਾਬਾਦ ਤੋਂ ਸਾਫਟਵੇਅਰ ਇੰਜੀਨੀਅਰਿੰਗ 'ਚ ਪੀਐਚ.ਡੀ ਕਰ ਰਹੇ ਹਨ। ਕੰਪਲੀਟ ਸਾਫਟਵੇਅਰ ਡਿਵੈਲਪਮੈਂਟ ਲਾਇਫ ਸਾਈਕਲ ਦੇ ਨਾਲ-ਨਾਲ ਸਾਫਟਵੇਅਰ ਡੈਵਲਪਮੈਂਟ ਅਤੇ ਨੈਚਰਲ ਲੈਂਗਵੇਜ ਪ੍ਰੋਸੈਸਿੰਗ ਦੇ ਖੇਤਰ 'ਚ ਇਹਨਾਂ ਦੇ ਕੋਲ ਇੱਕ ਦਹਾਕੇ ਤੋਂ ਜ਼ਿਆਦਾ ਦਾ ਅਨੁਭਵ ਹੈ। ਈ-ਭਾਸ਼ਾ ਸੇਤੂ ਦੀ ਇਨ-ਹਾਊਸ ਇਨੋਵੇਸ਼ਨ, ਬਿਜ਼ਨਸ ਪਲਾਨਿੰਗ ਅਤੇ ਇਸਨੂੰ ਲਾਗੂ ਕਰਨ ਅਤੇ ਪੂਰੇ ਬਿਜ਼ਨਸ ਨੂੰ ਚਲਾਉਂਦੇ ਹਨ।


ਮੁਹੰਮਦ ਮੋਹਤਸ਼ਿਮ

ਡਾਇਰੈਕਟਰ
 

ਮੁਹੰਮਦ ਮੋਹਤਸ਼ਿਮ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਐਮਸੀਏ ਦੀ ਡਿਗਰੀ ਪ੍ਰਾਪਤ ਕੀਤੀ ਹੈ। ਇਹ ਇੱਕ ਪ੍ਰੋਜਕਟ ਮੈਨੇਜਮੇਂਟ ਪ੍ਰੋਫੈਸ਼ਨਲ ਦੇ ਤੌਰ 'ਤੇ ਜਾਣੇ ਜਾਂਦੇ ਹਨ। ਇਹਨਾਂ ਨੇ ਦੂਰਸੰਚਾਰ ਅਤੇ ਡੈਟਾਕਾਮ ਉਦਯੋਗ ਦੇ ਖੇਤਰ 'ਚ 17 ਸਾਲਾਂ ਤੋਂ ਜ਼ਿਆਦਾ ਦਾ ਯੋਗਦਾਨ ਦਿੱਤਾ ਹੈ ਅਤੇ ਇਹ ਸਾਰੇ ਐਸਡੀਐਲਸੀ 'ਚ ਇਕ ਖਾਸ ਮੁਹਾਰਤ ਹਾਸਲ ਹੈ। ਈ-ਭਾਸ਼ਾ ਸੇਤੂ 'ਚ ਬਿਜ਼ਨਸ ਪਲਾਨਿੰਗ ਅਤੇ ਇਨੋਵੇਸ਼ਨ ਦਾ ਕੰਮ ਇਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਹੁੰਦਾ ਹੈ। ਇਸ ਤੋਂ ਇਲਾਵਾ ਇਹ ਟਿਊਟੋਰੀਅਲਸ ਪਵਾਇੰਟ ਦੇ ਸੰਸਥਾਪਕ ਅਤੇ ਸੀਈਓ ਵੀ ਹਨ। (http://tutorialspoint.com)।

ਨਤਾਸ਼ਾ ਰਿਚਾ

ਸੰਸਥਾਪਕ, ਸੀਐਮਓ

 

ਨਤਾਸ਼ਾ ਰਿਚਾ ਨੇ ਫਰਾਂਸ ਦੇ ਗ੍ਰੇਨੋਬਲ ਗ੍ਰੈਜੂਏਟ ਸਕੂਲ ਆਫ ਬਿਜ਼ਨਸ ਤੋਂ ਐਮਬੀਏ ਦੀ ਡਿਗਰੀ ਹਾਸਲ ਕੀਤੀ ਹੈ। ਇਹ ਬਹੁਤ ਹੀ ਇੱਕ ਮਾਹਰ ਮੈਨੇਜਮੇਂਟ ਪ੍ਰੋਫੈਸ਼ਨਲ ਹਨ। ਸੇਲਸ ਅਤੇ ਮਾਰਕਟਿੰਗ, ਬਿਜ਼ਨਸ ਡਿਵੈਲਪਮੈਂਟ, ਕਮਿਊਨੀਕੇਸ਼ੰਜ਼, ਬਰੈਂਡ ਮੈਨਜਮੈਂਟ, ਅਤੇ ਅਕਾਊਂਟ ਮੈਨਜਮੈਂਟ ਅਤੇ ਕਲਾਇੰਟ ਸਰਵਿਸਿੰਗ ਦੇ ਖੇਤਰ 'ਚ ਇਹਨਾਂ ਦਾ ਲਗਭਗ 11 ਸਾਲਾਂ ਦਾ ਤਜਰਬਾ ਹੈ। ਈ-ਭਾਸ਼ਾ ਸੇਤੂ 'ਚ ਸੇਲਸ ਅਤੇ ਮਾਰਕਟਿੰਗ ਦੇ ਨਾਲ-ਨਾਲ ਨਿਵੇਸ਼ਕਾਂ ਨਾਲ ਸੰਪਰਕ ਸਥਾਪਿਤ ਕਰਨ ਵਰਗੇ ਕੰਮ ਇਹਨਾਂ ਦੀ ਅਗਵਾਈ 'ਚ ਹੁੰਦੇ ਹਨ।

ਸੰਕੇਤ ਕੁਮਾਰ ਪਾਠਕ

ਸੰਸਥਾਪਕ ਅਤੇ ਡਾਇਰੈਕਟਰ ਲੈਂਗਵੇਜ ਇੰਜੀਨੀਅਰਿੰਗ
 

ਸੰਕੇਤ ਕੁਮਾਰ ਪਾਠਕ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ 'ਭਾਸ਼ਾ ਵਿਗਿਆਨ' 'ਚ ਪੋਸਟ ਗ੍ਰੈਜੂਏਸ਼ਨ ਅਤੇ ਲਖਨਊ ਯੂਨੀਵਰਸਿਟੀ ਤੋਂ 'ਅਪਲਾਈਡ ਕੰਪਿਊਟੇਸ਼ਨਲ ਲਿੰਗਵਿਸਟਿਕਸ' 'ਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ ਹੈ। ਇਹਨਾਂ ਦਾ ਲੈਂਗਵੇਜ ਟੈਕਨਾਲਜੀ ਦੇ ਖੇਤਰ 'ਚ 8 ਸਾਲਾਂ ਤੋਂ ਜ਼ਿਆਦਾ ਦਾ ਤਜਰਬਾ ਹੈ। ਈ-ਭਾਸ਼ਾ ਸੇਤੂ 'ਚ ਲੈਂਗਵੇਜ ਇੰਜੀਨੀਅਰਿੰਗ ਅਤੇ ਲੈਂਗਵੇਜ ਟੈਕਨਾਲੋਜੀ ਸੰਬੰਧਿਤ ਸਾਰੇ ਸੋਧ ਵਾਲੇ ਕੰਮ ਇਹਨਾਂ ਦੇ ਮਾਰਗ ਦਰਸ਼ਨ 'ਚ ਹੁੰਦੇ ਹਨ। ਇਹ ਇੱਕ ਖੋਜੀ ਹਨ ਅਤੇ ਕੰਪਿਊਟੇਸ਼ਨਲ ਲਿੰਗਵਿਸਟਿਕਸ (CL), ਨੈਚੁਰਲ ਲੈਂਗਵੇਜ ਪ੍ਰੋਸੈਸਿੰਗ (NLP), ਨੈਚੁਰਲ ਲੈਂਗਵੇਜ ਅੰਡਰਸਟੈਂਡਿੰਗ (NLU), ਲੈਂਗਵੇਜ ਇੰਜੀਨੀਅਰਿੰਗ (LE), ਮਸ਼ੀਨ ਟ੍ਰਾਂਸਲੇਸ਼ਨ (MT)ਅਤੇ ਅਪਲਾਇਡ ਲਿੰਗਵਿਸਟਿਕਸ ਦੇ ਖੇਤਰ 'ਚ ਕਈ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਵੀ ਕਰਦੇ ਹਨ।

ਪਵਨ ਕੁਮਾਰ

ਸੰਸਥਾਪਕ ਅਤੇ ਮੈਨੇਜਰ-ਟੈਕਨਾਲੋਜੀ

 

ਪਵਨ ਕੁਮਾਰ ਨੇ ਐਮ.ਐਨ.ਆਈ.ਟੀ. ਇਲਾਹਾਬਾਦ ਤੋਂ ਸਾਫਟਵੇਅਰ ਇੰਜੀਨੀਅਰਿੰਗ 'ਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ। ਸਾਫਟਵੇਅਰ ਇੰਜੀਨੀਅਰਿੰਗ ਦੇ ਖੇਤਰ 'ਚ ਇਹਨਾਂ ਦੇ ਕੋਲ ਲਗਭਗ 20 ਸਾਲਾਂ ਦਾ ਤਜਰਬਾ ਹੈ। ਇਹਨਾਂ ਨੂੰ ਲੈਂਗਵੇਜ ਟੈਕਨਾਲੋਜੀ, ਮੋਬਾਇਲ/ਕਲਾਊਡ ਕੰਪਿਊਟਿੰਗ, ਵਿੱਤੀ ਬੈਂਚਮਾਰਕਿੰਗ, ਇੰਟਰਨੈੱਟ ਟੈਕਨਾਲੋਜੀ, ਡੈਟਾ ਕਮਿਊਨੀਕੇਸ਼ਨ ਅਤੇ ਮੈਸੇਜਿੰਗ ਸਿਸਟਮ ਦੇ ਖੇਤਰ 'ਚ ਡਿਜ਼ਾਇਨ ਅਤੇ ਡਿਵੈਲਪਮੈਂਟ ਕਾਰਜ 'ਚ ਮੁਹਾਰਤ ਹਾਸਲ ਹੈ। ਈ-ਭਾਸ਼ਾ ਸੇਤੂ 'ਚ ਟੈਕਨਾਲੋਜੀ ਅਤੇ ਰਿਸਰਚ ਸੰਬੰਧਿਤ ਕੰਮ ਇਹਨਾਂ ਦੀ ਅਗਵਾਈ 'ਚ ਹੁੰਦਾ ਹੈ। ਇਸ ਤੋਂ ਇਲਾਵਾ, ਪਿਛਲੇ ਕਈ ਸਾਲਾਂ ਤੋਂ ਇਹ ਐਕਸਪਰਟ ਸਾਫਟਵੇਅਰ ਕੰਸਲਟੈਂਟਸ ਲਿਮੀਟਡ 'ਚ ਆਪਣਾ ਯੋਗਦਾਨ ਦੇ ਰਹੇ ਹਨ ਜਿੱਥੇ ਇਹ ਕਈ ਤਰ੍ਹਾਂ ਦੇ ਡੈਵਲਪਮੈਂਟ ਪ੍ਰੋਜੈਕਟਸ ਦੀ ਅਗਵਾਈ ਕਰਦੇ ਰਹੇ ਹਨ।

ਅਵਿਨਾਸ਼ ਕੁਮਾਰ ਸਿੰਘ

ਸੰਸਥਾਪਕ, ਮੈਨੇਜਰ ਆਪਰੇਸ਼ਨ
 

ਅਵਿਨਾਸ਼ ਕੁਮਾਰ ਸਿੰਘ ਨੇ ਵੀਐਨਐਸ ਭੋਪਾਲ ਤੋਂ ਐਮਸੀਏ ਦੀ ਡਿਗਰੀ ਹਾਸਲ ਕੀਤੀ ਹੈ। ਇਹਨਾਂ ਦੇ ਕੋਲ ਸਾਫਟਵੇਅਰ ਇੰਜੀਨੀਅਰਿੰਗ ਦੇ ਖੇਤਰ 'ਚ 9 ਸਾਲਾਂ ਤੋਂ ਜ਼ਿਆਦਾ ਦਾ ਤਜਰਬਾ ਹੈ। ਸਾਫਟਵੇਅਰ ਟੈਸਟਿੰਗ, ਇੰਸਟਾਲੇਸ਼ਨ ਅਤੇ ਡਿਪਲਾਇਮੈਂਟ ਦੇ ਨਾਲ-ਨਾਲ ਕਲਾਊਡ ਇਨਵਾਇਰਨਮੈਂਟ 'ਚ ਸਾਫਟਵੇਅਰ ਡਿਪਲਾਇਮੈਂਟ 'ਚ ਵੀ ਇਹਨਾਂ ਨੂੰ ਮੁਹਾਰਤ ਹਾਸਲ ਹੈ। ਇਸ ਸਮੇਂ ਇਹ ਈ-ਭਾਸ਼ਾ ਸੇਤੂ ਦੀ ਸਰਵਿਸ ਆਪਰੇਸ਼ਨ ਦੀ ਅਗਵਾਈ ਕਰ ਰਹੇ ਹਨ।

ਡੈਵਲਪਮੈਂਟ ਟੀਮ

eBhasha Setu - Team

ਪ੍ਰੀਆਂਕ ਗੁਪਤਾ

ਸੀਨਿਅਰ ਸਾਫਟਵੇਅਰ ਇੰਜੀਨੀਅਰ

ਨਾਗਰਾਜੂ

ਸੀਨਿਅਰ ਸਾਫਟਵੇਅਰ ਇੰਜੀਨੀਅਰ

ਅਨਿਲ

ਸੀਨਿਅਰ ਸਾਫਟਵੇਅਰ ਇੰਜੀਨੀਅਰ

ਸ਼ਰਵਣ

ਸਾਫਟਵੇਅਰ ਇੰਜੀਨੀਅਰ

ਸ਼੍ਰੀਨਿਵਾਸੁਲੂ

ਸਾਫਟਵੇਅਰ ਇੰਜੀਨੀਅਰ

ਸਾਈਂ

ਸਾਫਟਵੇਅਰ ਇੰਜੀਨੀਅਰ

ਮੁਹੰਮਦ ਤਾਇਫ ਵਾਲੀ

ਸੀਨੀਅਰ ਲੈਂਗਵੇਜ ਇੰਜੀਨੀਅਰ

ਮਨੀਸ਼ ਮਿਸ਼ਰਾ

ਸੀਨੀਅਰ ਲੈਂਗਵੇਜ ਇੰਜੀਨੀਅਰ

ਰਮਨਦੀਪ

ਸੀਨੀਅਰ ਲੈਂਗਵੇਜ ਇੰਜੀਨੀਅਰ

ਮੁਹੰਮਦ ਅਰਫੀਨ ਜੀਸ਼ਾਨ

ਲੈਂਗਵੇਜ ਇੰਜੀਨੀਅਰ

ਹਰਦੀਪ

ਸੀਨੀਅਰ ਲੈਂਗਵੇਜ ਇੰਜੀਨੀਅਰ

ਰਜਨੀ

ਸੀਨੀਅਰ ਲੈਂਗਵੇਜ ਇੰਜੀਨੀਅਰ