ਈ-ਭਾਸ਼ਾ ਸੇਤੂ ਲੈਂਗਵੇਜ ਸਰਵਿਸਜ਼

ਭਾਸ਼ਾਈ ਰੁਕਾਵਟਾਂ ਨੂੰ ਖਤਮ ਕਰਨ ਦੀ ਦਿਸ਼ਾ 'ਚ ਇੱਕ ਪਹਿਲ

ਸਾਡੇ ਲਈਵ ਐਮਟੀ ਡੈਮੋ ਨੂੰ ਅਜ਼ਮਾ ਕੇ ਦੇਖੋ

ਈ_ਭਾਸ਼ਾ ਸੇਤੂ ਭਾਸ਼ਾਈ ਤਕਨੀਕ 'ਤੇ ਅਧਾਰਿਤ ਇੱਕ ਅਜਿਹਾ ਟ੍ਰਾਂਸਲੇਸ਼ਨ ਪਲੇਟਫਾਰਮ ਮੁਹੱਈਆ ਕਰਾਉਂਦਾ ਹੈ ਜਿਸਦੇ ਜ਼ਰੀਏ ਭਾਰਤੀ ਭਾਸ਼ਾਵਾਂ 'ਚ ਉਪਲਭਧ ਕੋਈ ਵੀ ਡਿਜੀਟਲ ਜਾਂ ਆਡੀਓ-ਵਿਜ਼ੂਅਲ ਸੂਚਨਾ ਭਰਪੂਰ ਸਮੱਗਰੀ ਦਾ ਤਰਜਮਾ ਕਿਸੇ ਵੀ ਡਿਜੀਟਲ ਪਲੇਟਫਾਰਮ 'ਤੇ ਪੇਸ਼ ਕੀਤਾ ਜਾ ਸਕਦਾ ਹੈ।

ਵਿਸ਼ੇਸ਼ਤਾਵਾਂ

tat

ਟਰਨ-ਅਰਾਉਂਡ ਟਾਈਮ

ਈ-ਭਾਸ਼ਾ ਸੇਤੂ ਇੱਕ ਤੈਅਸ਼ੁਦ੍ਹਾ ਸਮਾਂ ਸੀਮਾ ਦੇ ਅੰਦਰ ਅਨੁਵਾਦ ਮੁਹੱਈਆ ਕਰਵਾਉਂਦੀ ਹੈ।

Low priceing

ਵਾਜਬ ਕੀਮਤ

ਅੱਜ ਦੇ ਦੌਰ 'ਚ ਤਰਜਮੇ ਦੀ ਵੱਧਦੀ ਹੋਈ ਜਰੂਰਤ ਨੂੰ ਖਿਆਲ 'ਚ ਰੱਖਦੇ ਹੋਏ ਇਸ ਪਲੇਟਫਾਰਮ ਨੂੰ ਇਸ ਢੰਗ ਨਾਲ ਡਿਜਾਇਨ ਕੀਤਾ ਗਿਆ ਹੈ ਕਿ ਇਹ ਇੱਕ ਤੈਅਸ਼ੁਦ੍ਹਾ ਸਮਾਂ ਸੀਮਾ ਦੇ ਅੰਦਰ ਵਾਜਬ ਕੀਮਤ 'ਤੇ ਤਰਜਮਾ ਮੁਹੱਈਆ ਕਰਵਾ ਸਕੇ।

Quality

ਕੁਆਲਟੀ

ਗੌਰ ਕਰਨ ਵਾਲੀ ਗੱਲ ਹੈ ਕਿ ਟ੍ਰਾਂਸਲੇਸ਼ਨ ਪਲੇਟਫਾਰਮ ਦੇ ਜ਼ਰੀਏ ਅਨੁਵਾਦ ਕੀਤੀ ਹੋਈ ਸਮੱਗਰੀ 'ਚ ਮਨੁੱਖੀ ਅਨੁਵਾਦ ਵਰਗੀ ਰਵਾਨੀਅਤ ਅਤੇ ਸ਼ੁੱਧਤਾ ਦਾ ਤਾਲਮੇਲ ਹੁੰਦਾ ਹੈ। ਇਸ ਲਈ ਇਸਦੇ ਦੁਆਰਾ ਅਨੁਵਾਦ ਕੀਤੀ ਹੋਈ ਸਮੱਗਰੀ ਨੂੰ ਸਿੱਧੇ ਉਹਨਾਂ ਦੇ ਵਿਸ਼ੇਸ਼ ਟੀਚੇ ਨੂੰ ਖਿਆਲ 'ਚ ਰੱਖਦਿਆਂ ਪਬਲਿਸ਼ ਕੀਤਾ ਜਾ ਸਕਦਾ ਹੈ।

ਸਾਡੇ ਬਾਰੇ

ਈ-ਭਾਸ਼ਾ ਸੇਤੂ ਆਪਣੇ 'ਟ੍ਰਾਂਸਲੇਸ਼ਨ ਪਲੇਟਫਾਰਮ' 'ਚ ਮਸ਼ੀਨ ਟ੍ਰਾਂਸਲੇਸ਼ਨ ਦੀ ਵਰਤੋਂ ਕਰਦੀ ਹੈ। ਇਹ ਪਲੇਟਫਾਰਮ ਲੈਂਗਵੇਜ ਕਾਰਪੋਰਾ ਅਤੇ ਵਰਡ ਪ੍ਰੋਸੈਸਿੰਗ ਵਰਗੇ ਟੂਲਸ ਨਾਲ ਲੈਸ ਹੈ। ਇਸਦੇ ਜਰੀਏ ਸੰਪਾਦਕ ਘੱਟ ਮਿਹਨਤ ਅਤੇ ਤੈਅਸ਼ੁਦ੍ਹਾ ਸਮਾਂ ਸੀਮਾ ਦੇ ਅੰਦਰ "ਪਬਲਿਸ਼ ਯੋਗ ਕੰਟੈਂਟ" ਸਹਿਜ ਢੰਗ ਨਾਲ ਤਿਆਰ ਕਰਦਾ ਹੈ। ਈ-ਭਾਸ਼ਾ ਸੇਤੂ ਪ੍ਰਮੁੱਖ ਭਾਰਤੀ ਭਾਸ਼ਾਵਾਂ ਜਿਵੇਂ ਕਿ ਹਿੰਦੀ, ਉਰਦੂ, ਪੰਜਾਬੀ, ਤੇਲਗੂ, ਤਮਿਲ ਆਦਿ 'ਚ ਅਨੁਵਾਦ ਨਾਲ ਜੁੜੀ ਸਰਵਿਸ ਮੁਹੱਈਆ ਕਰਾਉਂਦੀ ਹੈ। ਇਸਦੇ ਦੁਆਰਾ ਦਿੱਤੀ ਜਾਣ ਵਾਲੀ ਇਸ ਸਰਵਿਸ ਦੀ ਖਾਸੀਅਤ ਇਹ ਹੈ ਕਿ 'ਐਡਵਾਂਸਡ ਲੈਂਗਵੇਜ ਇੰਜੀਨੀਅਰਿੰਗ ਟੈਕਨਾਲੋਜੀ' ਅਤੇ ਅਨੁਵਾਦਕਾਂ ਦੇ ਪੁਨਰ ਨਰੀਖਣ 'ਤੇ ਆਧਾਰਿਤ "ਟ੍ਰਾਂਸਲੇਸ਼ਨ ਪਲੇਟਫਾਰਮ" ਦੇ ਜਰੀਏ ਸਹਿਜ ਅਤੇ ਸਹੀ ਅਨੁਵਾਦ ਉਪਲਬਧ ਕਰਾਉਂਦੀ ਹੈ।

ਸੰਚਾਰ ਨਾਲ ਜੁੜੀਆਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੇ ਤਹਿਤ ਈ-ਭਾਸ਼ਾ ਸੇਤੂ 'ਚ ਮੁੱਖ ਰੂਪ ਨਾਲ ਅਨੁਵਾਦਕ, ਭਾਸ਼ਾ ਵਿਗਿਆਨੀ, ਭਾਸ਼ਾ ਮਾਹਰ ਅਤੇ ਸਾਫਟਵੇਅਰ ਇੰਜਨੀਅਰਾਂ ਦੀ ਟੀਮ ਦਾ ਗਠਨ ਕੀਤਾ ਗਿਆ ਹੈ।